Saturday, January 2, 2010

ਵਾਸਤੂ ਅਨੁਸਾਰ ਕਿਹੋ ਜਿਹਾ ਹੋਵੇ ਸਟੱਡੀ ਰੂਮ


ਜੇਕਰ ਬੱਚੇ ਦਾ ਮਨ ਪੜ੍ਹਾਈ ਵਿੱਚ ਨਾ ਲੱਗੇ
ਜੇਕਰ ਬੱਚਾ ਹੁਸ਼ਿਆਰ ਹੈ, ਮਿਹਨਤੀ ਹੈ, ਪਰ ਅਚਾਨਕ ਉਸਦਾ ਮਨ ਪੜ੍ਹਾਈ 'ਚ ਲੱਗਣੋਂ ਹਟ ਗਿਆ ਹੈ, ਤਾਂ ਇੱਕ ਨਜ਼ਰ ਸਟੱਡੀ ਰੂਮ 'ਤੇ ਵੇ ਮਾਰੋ। ਮੁੱਖ ਤੌਰ 'ਤੇ ਪੂਰਬ, ਉੱਤਰ-ਪੂਰਬ ਅਤੇ ਉੱਤਰ ਦਿਸ਼ਾਵਾਂ ਗਿਆਨ ਦੀਆਂ ਮੰਨੀਆਂ ਜਾਂਦੀਆਂ ਹਨ, ਜਿਹਨਾਂ ਦੇ ਸਵਾਮੀ ਕ੍ਰਮ ਅਨੁਸਾਰ ਇੰਦਰ, ਸ਼ੰਕਰ ਅਤੇ ਕੁਵੇਰ ਸਮਝੇ ਜਾਂਦੇ ਹਨ। ਇਹਨਾਂ ਨਾਲ ਹੀ ਤੇਜ, ਗਿਆਨ ਅਤੇ ਧੰਨ ਦੀ ਪ੍ਰਾਪਤੀ ਸੰਭਵ ਹੈ। ਇਸ ਲਈ ਸਟੱਡੀ ਰੂਮ ਉੱਤਰ-ਪੱਛਮ ਜਾਂ ਪੱਚਮੀ ਦਿਸ਼ਾ ਵਿੱਚ ਹੀ ਬਣਾਉ।

ਸਟੱਡੀ ਟੇਬਲ ਇਸ ਤਰ੍ਹਾਂ ਰੱਖਿਆ ਜਾਵੇ ਕਿ ਬੱਚੇ ਦਾ ਮੂੰਹ ਪੂਰਬ, ਉੱਤਰ ਜਾਂ ਉੱਤਰ-ਪੂਰਬ ਵੱਲ ਹੋਵੇ। ਸਟੱਡੀ ਰੂਮ ਨਾ ਵੀ ਹੋਵੇ ਤਾਂ ਬੱਚਾ ਜਿੱਥੇ ਵੀ ਪੜ੍ਹੇ, ਇਹਨਾਂ ਦਿਸ਼ਾਵਾਂ ਵਿੱਚ ਆਪਣਾ ਮੂੰਹ ਰੱਖੇ। ਬੈਠ ਕੇ ਪੜ੍ਹਣਾ ਸਹੀ ਹੈ, ਲੇਟ ਕੇ ਜਾਂ ਬਿਸਤਰੇ 'ਤੇ ਪੈਰ ਫੈਲਾ ਕੇ ਨਾ ਪੜ੍ਹੋ।

ਸਟੱਡੀ ਰੂਮ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਗਾਉਣ ਤੋਂ ਬਚੋ। ਘੜੀ ਪੂਰਬ ਜਾਂ ਉੱਤਰ ਵਾਲੀ ਕੰਧ 'ਤੇ ਲਗਾਉ। ਉੱਤਰ ਦੀ ਕੰਧ 'ਤੇ ਪਾਣੀ ਦਰਸਾਉਂਦੀ ਤਸਵੀਰ ਜਾਂ ਨੀਲਾ ਰੰਗ ਸ਼ੁਭ ਹੈ ।

ਕਮਰਾ ਹਮੇਸ਼ਾ ਸਾਫ਼-ਸੁਥਰਾ ਰੱਖੋ, ਈਸ਼ਵਰ ਨੂੰ ਯਾਦ ਕਰਕੇ ਪੜ੍ਹਨ ਬੈਠੋ ਅਤੇ ਪੜ੍ਹਦੇ ਸਮੇਂ ਸਟੀਲ ਜਾਂ ਚਾਂਦੀ ਦੀ ਕਟੋਰੀ ਵਿੱਚ ਪਾਣੀ ਭਰ ਕੇ ਰੱਖੋ। ਇਕਾਗਰਤਾ ਵਧੇਗੀ ਅਤੇ ਨਿਸ਼ਚਿਤ ਸਫ਼ਲਤਾ ਮਿਲੇਗੀ।

No comments:

Post a Comment